ਮਲੋਟ
ਸਮਾਜ ਸੇਵਾ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅੱਜ ਨਿਸ਼ਕਾਮ ਸੇਵਾ ਦਲ ਦੇ ਪ੍ਰਧਾਨ ਚਰਨਜੀਤ ਖੁਰਾਣਾ, ਸੰਗੀਤਕਾਰ ਵਿਨੋਦ ਖੁਰਾਣਾ ਅਤੇ ਨੌਜਵਾਨ ਸਮਾਜ ਸੇਵੀ ਵਿਕਾਸ ਗਲਹੋਤਰਾ ਦੁਆਰਾ ਧਰਤੀ ਦੇ ਪੁੱਤ ਸੁਖਚੈਨ ਵਿਰਕ ਨੂੰ ਵਾਤਾਵਰਨ ਦਿਵਸ ਮੌਕੇ ਵਾਤਾਵਰਨ ਦੇ ਦੂਤ ਦੇ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਮੂਹ ਸਮਾਜਿਕ ਜਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਸੁਖਚੈਨ ਵਿਰਕ ਲੰਬੇ ਅਰਸੇ ਤੋਂ ਵਾਤਾਵਰਨ ਦੀ ਸੰਭਾਲ ਨਾਲ ਜੁੜੇ ਹੋਏ ਹਨ। ਮਲੋਟ ਅਤੇ ਆਸ-ਪਾਸ ਦੇ ਇਲਾਕੇ ਵਿੱਚ ਆਪਣੀ ਟੀਮ 'ਮੇਕ ਮਲੋਟ ਗ੍ਰੀਨ' ਨਾਲ ਮਿਲ ਕੇ ਬੇਸ਼ੁਮਾਰ ਰੁੱਖ ਲਗਾ ਰਹੇ ਹਨ।
Comments