ਸ੍ਰੀ ਮੁਕਤਸਰ ਸਾਹਿਬ
ਪਸੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ,ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਵੱਲੋਂ ਲੰਪੀ ਸਕਿੰਨ ਬਿਮਾਰੀ ਨੂੰ ਕੰਟਰੋਲ ਕਰਨ ਲਈ ਪੂਰੀ ਤਨਦੇਹੀ ਨਾਲ ਯਤਨ ਕੀਤੇ ਜਾ ਰਹੇ ਹਨ ਅਤੇ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ਜਾਰੀ ਕੀਤੀਆਂ ਗਾਈਡਲਾਈਨਜ਼ ਦਾ ਪੂਰੀ ਤਰਾਂ ਪਾਲਣ ਕੀਤਾ ਜਾ ਰਿਹਾ ਹੈ।
ਡਾ.ਗੁਰਦਾਸ ਸਿੰਘ,ਡਿਪਟੀ ਡਾਇਰੈਕਟਰ,ਪਸੂ ਪਾਲਣ, ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਲੰਪੀ ਸਕਿਨ ਦੀ ਰੋਕਥਾਮ ਲਈ 23 ਟੀਮਾਂ ਦਾ ਵੈਕਸੀਨੇਸ਼ਨ/ਬਿਮਾਰ ਪਸੂਆਂ ਦਾ ਇਲਾਜ ਕਰਨ ਲਈ ਗਠਨ ਕੀਤਾ ਗਿਆ ਹੈ।ਜਿਨ੍ਹਾਂ ਦੁਆਰਾ 7 ਅਗੱਸਤ ਤੱਕ 3033 ਪਸੂਆਂ ਨੂੰ ਵੈਕਸੀਨੇਸ਼ਨ ਕਰ ਦਿੱਤੀ ਗਈ ਹੈ ਅਤੇ 703 ਪਸੂਆਂ ਦਾ ਇਲਾਜ ਕੀਤਾ ਗਿਆ ਹੈ।
ਉਹਨਾ ਦੱਸਿਆ ਕਿ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ,ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਪਿਛਲੇ 3 ਦਿਨਾਂ ਵਿੱਚ ਇਸ ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ ਇਹਨਾਂ ਕੈਂਪਾਂ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੱਖੀ ਮੱਛਰ ਦੀ ਰੋਕਥਾਮ ਲਈ ਜਿਲ੍ਹੇ ਦੀਆਂ ਗਊਸ਼ਾਲਾਵਾਂ ਲਈ ਫੋਗਿੰਗ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਲਗਾਏ ਕੈਂਪਾਂ ਵਿੱਚ ਵੈਟਨਰੀ ਅਫਸਰਾਂ ਦੁਆਰਾ ਪਸੂ ਪਾਲਕਾਂ ਨੂੰ ਬਿਮਾਰੀ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਬਿਮਾਰ ਪਸੂਆਂ ਨੂੰ ਤੰਦਰੁਸਤ ਪਸੂਆਂ ਤੋਂ ਅਲੱਗ ਰੱਖਣ ਬਾਰੇ ਜਾਣਕਾਰੀ ਦਿਤੀ ਗਈ। ਇਨ੍ਹਾਂ ਕੈਂਪਾਂ ਵਿਚ ਬਿਮਾਰ ਪਸੂਆਂ ਦਾ ਇਲਾਜ ਵੀ ਕੀਤਾ ਗਿਆ ਅਤੇ ਮਰੇ ਹੋਏ ਪਸੂਆਂ ਨੂੰ ਦੱਬਣ ਬਾਰੇ ਸਲਾਹ ਦਿੱਤੀ ਗਈ ਤਾਂ ਜ਼ੋ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਕੈਂਪ ਵਿਚ ਬਿਮਾਰ ਪਸੂਆਂ ਨੂੰ ਮੁਫਤ ਦਵਾਈ ਦਿੱਤੀ ਗਈ।ਇਸ ਦੋਰਾਨ ਡਾ.ਗੁਰਦਿੱਤ ਸਿੰਘ ਔਲਖ,ਸੀਨੀਅਰ ਵੈਟਨਰੀ ਅਫਸਰ ਨੇ ਸਰਕਾਰੀ ਕੈਟਲ ਪੌਂਡ ਰੱਤਾ ਟਿੱਬਾ ਦਾ ਨਰੀਖਣ ਕੀਤਾ ਅਤੇ ਲੰਪੀ ਸਕਿੰਨ ਬਿਮਾਰੀ ਦੀ ਰੋਕਥਾਂਮ ਲਈ ਦਵਾਈਆਂ ਮੁਹੱਈਆ ਕਰਵਾਈਆਂ।
Comentários